Tuesday, 31 January 2012


ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ-ਦੋ ਗੰਭੀਰ ਜ਼ਖਮੀ

ਡੇਰਾਬੱਸੀ, 31 ਜਨਵਰੀ -ਬੀਤੀ ਦੇਰ ਰਾਤ ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ 'ਤੇ ਸਥਿਤ ਪਿੰਡ ਜਨੇਤਪੁਰ ਨੇੜੇ ਇਕ ਟਰਾਲੇ ਅਤੇ ਕਾਰ ਦੀ ਹੋਈ ਜਬਰਦਸਤ ਟੱਕਰ 'ਚ ਕਾਰ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਨ੍ਹਾਂ ਨਾਲ ਕਾਰ 'ਚ ਸਵਾਰ ਇਨ੍ਹਾਂ ਦਾ ਲੜਕਾ ਅਤੇ ਭਾਣਜੀ ਗੰਭੀਰ ਰੂਪ 'ਚ ਫੱਟੜ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਡੇਰਾਬੱਸੀ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਗੰਭੀਰ ਵੇਖਦਿਆਂ, ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਚਸ਼ਮਦੀਦ ਰਾਹਗੀਰਾਂ ਦੇ ਅਨੁਸਾਰ ਕਾਲੇ ਰੰਗ ਦੀ ਲੈਂਸਰ ਦੇ ਕਾਰ ਚਾਲਕ ਤੋਂ ਇਕ ਆਟੋ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਜਾਣ ਕਾਰਨ ਅੱਗੇ ਜਾ ਰਹੇ ਟਰਾਲੇ ਦੇ ਪਿਛੇ ਜਾ ਵੱਜੀ। ਹਾਦਸਾ ਏਨਾ ਜਬਰਦਸਤ ਸੀ ਕਿ ਕਾਰ ਦਾ ਅੱਧੇ ਨਾਲੋਂ ਵੱਧ ਹਿੱਸਾ ਟਰਾਲੇ ਦੇ ਹੇਠ ਜਾ ਵੜਿਆ। ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਰ ਨੂੰ ਕੱਟਣਾ ਪਿਆ। ਟਰਾਲਾ ਚਾਲਕ ਇਸ ਹਾਦਸੇ ਤੋਂ ਤੁਰੰਤ ਬਾਅਦ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਡੇਰਾਬੱਸੀ ਪੁਲਿਸ ਅਨੁਸਾਰ ਮ੍ਰਿਤਕ ਸੰਜੀਵ ਰਹੇਜਾ ਆਪਣੀ ਪਤਨੀ, ਪੁੱਤਰ ਅਤੇ ਭਾਣਜੀ ਨਾਲ ਅੰਬਾਲਾ ਤੋਂ ਮੁਹਾਲੀ ਜਾ ਰਿਹਾ ਸੀ।

No comments:

Post a Comment