ਬਲੋਚਿਸਤਾਨ ਅਸੈਂਬਲੀ ਦੇ ਮੈਂਬਰ ਦੀ ਪਤਨੀ ਤੇ ਬੇਟੀ ਸਮੇਤ 7 ਦੀ ਹੱਤਿਆ
ਕਰਾਚੀ, 31 ਜਨਵਰੀ-ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਅਸੈਂਬਲੀ ਦੇ ਇਕ ਮੈਂਬਰ ਦੀ ਪਤਨੀ ਅਤੇ ਬੇਟੀ ਸਮੇਤ ਘੱਟੋ-ਘੱਟ 7 ਵਿਅਕਤੀਆਂ ਦੀ ਸੋਮਵਾਰ ਰਾਤ ਦੇਰ ਗਏ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀਆਂ ਖਬਰਾਂ ਅਨੁਸਾਰ ਬਲੋਚਿਸਤਾਨ ਸੂਬੇ ਦੇ ਸਿਬੀ ਹਲਕੇ ਤੋਂ ਐੱਮ. ਪੀ. ਏ. ਮੀਰ ਬਖਤਯਾਰ ਦੀ ਪਤਨੀ, ਬੇਟੀ ਅਤੇ ਡਰਾਈਵਰ ਨੂੰ ਸੋਮਵਾਰ ਰਾਤ ਗਿਜਰੀ ਪੁਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਆਪਣੇ ਘਰ ਜਾ ਰਹੇ ਸਨ। ਮੀਰ ਬਖਤਯਾਰ ਬਲੂਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਖਾਨ ਬੁਗਤੀ ਦੇ ਪੋਤਰੇ ਹਨ । 2005 ਵਿਚ ਸਰਕਾਰ ਵਲੋਂ ਸੂਬੇ ਵਿਚ ਅੱਤਵਾਦ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਅੰਡਰ ਗਰਾਊਂਡ ਹੋਏ ਬੁਗਤੀ ਨੂੰ ਸੁਰੱਖਿਆ ਫੋਰਸਾਂ ਨੇ ਮਾਰ ਦਿੱਤਾ ਸੀ। ਮੀਰ ਬਖਤਯਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀਆਂ ਔਰਤਾਂ ਹੁਣ ਸੁਰੱਖਿਅਤ ਨਹੀਂ ਹਨ। ਇਸ ਦੌਰਾਨ ਕਰਾਚੀ ਵਿਚ ਹੀ ਇਸ ਘਟਨਾ ਤੋਂ ਕੁਝ ਦੇਰ ਬਾਅਦ 3 ਹੋਰ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਚੰਡੀਗੜ੍ਹ, 31 ਜਨਵਰੀ -ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 76 'ਤੇ 2 ਫਰਵਰੀ ਨੂੰ ਦੁਬਾਰਾ ਵੋਟਾਂ ਪਵਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ 30 ਜਨਵਰੀ ਨੂੰ ਵੋਟਾਂ ਮੌਕੇ ਇਸ ਪੋਲਿੰਗ ਬੂਥ 'ਤੇ ਵੋਟਾਂ ਪਵਾਉਣ ਵਾਲੀ ਮਸ਼ੀਨ ਖ਼ਰਾਬ ਹੋ ਗਈ ਸੀ। ਰਾਜ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਕੌਰ ਸਿੱਧੂ ਅਨੁਸਾਰ ਇਹ ਵੋਟਾਂ ਹੁਣ ਦੁਬਾਰਾ 2 ਫਰਵਰੀ 2012 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਖਰਚਾ ਨਿਗਰਾਨ ਟੀਮਾਂ, ਛਾਪਾਮਾਰ ਟੀਮਾਂ ਅਤੇ ਆਮਦਨ ਕਰ ਵਿਭਾਗ ਤੇ ਕਰ ਤੇ ਆਬਕਾਰੀ ਵਿਭਾਗ ਦੀਆਂ ਚੋਣਾਂ ਕਾਰਨ ਤਾਇਨਾਤ ਟੀਮਾਂ ਨੂੰ ਭਾਵੇਂ ਅੱਜ ਹਟਾ ਲਿਆ ਗਿਆ ਹੈ, ਲੇਕਿਨ ਅੰਮ੍ਰਿਤਸਰ ਪੂਰਬੀ ਹਲਕੇ ਲਈ ਇਹ ਟੀਮਾਂ ਪਹਿਲਾਂ ਵਾਂਗ ਹੀ 2 ਫਰਵਰੀ ਦੀਆਂ ਵੋਟਾਂ ਪੈਣ ਤੱਕ ਕੰਮ ਕਰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਉਕਤ ਪੋਲਿੰਗ ਬੂਥ ਅਧੀਨ ਆਉਂਦੇ ਖੇਤਰ ਵਿਚ ਅੱਜ ਸ਼ਾਮ 5 ਵਜੇ ਤੋਂ 2 ਫਰਵਰੀ ਸ਼ਾਮ 5 ਵਜੇ ਤੱਕ ਠੇਕੇ ਵੀ ਬੰਦ ਰਹਿਣਗੇ ਅਤੇ ਸ਼ਰਾਬ ਬੰਦੀ ਲਾਗੂ ਰਹੇਗੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ 30 ਜਨਵਰੀ ਨੂੰ ਰਾਜ ਵਿਚ ਪਈਆਂ ਵੋਟਾਂ ਸਬੰਧੀ ਹੁਣ ਜੋ ਅੰਕੜੇ ਪ੍ਰਾਪਤ ਹੋਏ ਹਨ, ਉਸ ਅਨੁਸਾਰ ਰਾਜ ਵਿਚ ਕੁੱਲ 78.67 ਫੀਸਦੀ ਵੋਟਾਂ ਪਾਈਆਂ ਗਈਆਂ, ਜਦੋਂਕਿ ਗੁਰੂ ਹਰਸਹਾਏ ਹਲਕੇ ਤੋਂ ਸਭ ਤੋਂ ਵੱਧ 89.88 ਪ੍ਰਤੀਸ਼ਤ ਪੋਲਿੰਗ ਹੋਈ ਅਤੇ ਗਿੱਦੜਬਾਹਾ ਹਲਕੇ ਵਿਚ 88.73 ਪ੍ਰਤੀਸ਼ਤ ਪੋਲਿੰਗ ਰਿਕਾਰਡ ਕੀਤੀ ਗਈ। ਲੇਕਿਨ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਪੱਛਮੀ ਦੇ ਹਲਕੇ ਵਿਚ ਪਈਆਂ ਜਿਥੇ ਵੋਟਾਂ ਪੈਣ ਦੀ ਪ੍ਰਤੀਸ਼ਤ 57.59 ਰਹੀ।
ਲੰਡਨ, 31 ਜਨਵਰੀ-ਬਰਮਿੰਘਮ ਵਿਖੇ ਬੀਤੇ ਦਿਨੀਂ ਕਤਲ ਕੀਤੇ ਪੁਲਿਸ ਅਫ਼ਸਰ ਦੇ ਮਾਤਾ ਪਿਤਾ ਅਵਤਾਰ ਸਿੰਘ ਕੁਲਾਰ ਅਤੇ ਕੈਰੋਲ ਕੁਲਾਰ ਦੇ ਕਤਲ ਕਾਂਡ ਦੇ ਕਥਿਤ ਦੋਸ਼ੀ 37 ਸਾਲਾ ਰਿਮੇਦਾਸ ਲਿਊਰੈਂਕਸ ਵੱਲੋਂ ਵੁਡਹਿਲ ਜੇਲ੍ਹ ਮਿਲਟਨਕੀਨ ਵਿਖੇ ਖੁਦ ਨੂੰ ਫਾਹਾ ਲਾ ਕੇ ਆਤਮ-ਹੱਤਿਆ ਕਰ ਲੈਣ ਦੀ ਖ਼ਬਰ ਮਿਲੀ ਹੈ। ਵੈਸਟ ਮਿਡਲੈਂਡ ਦੀ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੀਤੇ ਸਨਿਚਰਵਾਰ 28 ਜਨਵਰੀ ਨੁੰ ਖੁਦ ਨੂੰ ਜੇਲ੍ਹ ਵਿਚ ਹੀ ਸਵੇਰੇ 8 ਵੱਜ ਕੇ 52 ਮਿੰਟ 'ਤੇ ਲਿਥੂਨੀਅਨ ਮੂਲ ਦੇ ਰਿਮੇਦਾਸ ਲਿਊਰੈਂਕਸ ਦੀ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ, 31 ਜਨਵਰੀ -ਕੇਂਦਰ ਅਤੇ ਰਾਜ ਸਰਕਾਰਾਂ ਦੇ ਕਰਮਚਾਰੀਆਂ ਨੂੰ ਜਨਵਰੀ 2012 ਤੋਂ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਮਿਲੇਗੀ। ਕੇਂਦਰ ਅਤੇ ਰਾਜ ਸਰਕਾਰਾਂ ਦੇ ਕਰਮਚਾਰੀ ਇਸ ਸਮੇਂ ਆਪਣੀ ਮੁਢਲੀ ਤਨਖਾਹ ਅਤੇ ਗ੍ਰੇਡ ਪੇਅ ਦਾ 58 ਫੀਸਦੀ ਡੀ ਏ ਵਜੋਂ ਲੈ ਰਹੇ ਹਨ ਅਤੇ 7 ਫੀਸਦੀ ਵਾਧੇ ਨਾਲ ਡੀ. ਏ. 65 ਫੀਸਦੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਵਧਦੀ ਮਹਿੰਗਾਈ ਤੋਂ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਡੀ. ਏ. ਦੀ ਦਰ ਹਰ ਛੇ ਮਹੀਨੇ ਬਾਅਦ ਪੁਨਰ ਨਿਰਧਾਰਤ ਕੀਤੀ ਜਾਂਦੀ ਹੈ।
ਜਲੰਧਰ, 31 ਜਨਵਰੀ - ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੁਣ ਕਈ ਜ਼ਿਲ੍ਹਿਆਂ ਤੋਂ ਪੁਲਿਸ ਰਿਪੋਰਟਾਂ ਆਉਣ ਤੋਂ ਬਾਅਦ ਕਾਫ਼ੀ ਸਮੇਂ ਤੋਂ ਲਟਕਦੇ ਰਹੇ ਪਾਸਪੋਰਟ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇੱਕ ਮਹੀਨੇ ਤੋਂ ਪਾਸਪੋਰਟ ਦਫ਼ਤਰ ਤੋਂ ਇਲਾਵਾ ਸੇਵਾ ਕੇਂਦਰਾਂ ਵਿਚ ਇਸ ਕਰਕੇ ਪਾਸਪੋਰਟ ਸਮੇਂ ਸਿਰ ਨਹੀਂ ਬਣ ਰਹੇ ਸਨ, ਕਿਉਂਕਿ ਚੋਣਾਂ ਵਿਚ ਪੁਲਿਸ ਸਟਾਫ਼ ਦੇ ਰੁੱਝੇ ਹੋਣ ਕਰਕੇ ਰਿਪੋਰਟਾਂ ਦਫ਼ਤਰਾਂ ਵਿਚ ਨਹੀਂ ਆ ਰਹੀਆਂ ਸਨ। ਇਸ ਵੇਲੇ ਕਈ ਜ਼ਿਲ੍ਹਿਆਂ ਤੋਂ ਪੁਲਿਸ ਰਿਪੋਰਟਾਂ ਪਾਸਪੋਰਟ ਦਫ਼ਤਰਾਂ ਵਿਚ ਭੇਜੀਆਂ ਜਾਣੀਆਂ ਹਨ ਤੇ ਕਈ ਲੋਕਾਂ ਨੇ ਤਾਂ ਦੋ ਮਹੀਨੇ ਪਹਿਲਾਂ ਆਪਣੇ ਪਾਸਪੋਰਟ ਬਣਨ ਲਈ ਦਿੱਤੇ ਸਨ, ਪਰ ਪੁਲਿਸ ਰਿਪੋਰਟਾਂ ਨਾ ਆਉਣ ਕਰਕੇ ਉਨ੍ਹਾਂ ਦੇ ਪਾਸਪੋਰਟ ਤਿਆਰ ਨਹੀਂ ਹੋ ਸਕੇ ਹਨ। ਵਿਦੇਸ਼ ਮੰਤਰਾਲੇ ਨੇ ਚਾਹੇ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਵੇਲੇ ਦਾਅਵਾ ਕੀਤਾ ਸੀ ਕਿ ਨਿਰਧਾਰਿਤ ਸਮੇਂ ਵਿਚ ਪਾਸਪੋਰਟ ਮਿਲਣਾ ਸ਼ੁਰੂ ਹੋ ਜਾਏਗਾ, ਪਰ ਪੁਲਿਸ ਰਿਪੋਰਟਾਂ ਕਰਕੇ ਕੰਮ ਵਿਚ ਦੇਰੀ ਆ ਰਹੀ ਹੈ। ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਪ੍ਰਨੀਤ ਸਿੰਘ ਨੇ ਕਈ ਪੁਲਿਸ ਥਾਣਿਆਂ ਨੂੰ ਤਾਂ ਮੀਟਿੰਗਾਂ ਵਿੱਚ ਜਾਣਕਾਰੀ ਵੀ ਦਿੱਤੀ ਹੋਈ ਹੈ ਕਿ ਕਿਸੇ ਤਰ੍ਹਾਂ ਆਨਲਾਈਨ ਪੁਲਿਸ ਰਿਪੋਰਟਾਂ ਦਫ਼ਤਰਾਂ ਵਿਚ ਪੁੱਜਦੀਆਂ ਕਰਨੀਆਂ ਹਨ, ਪਰ ਅਜੇ ਤੱਕ ਪੁਲਿਸ ਦਫ਼ਤਰਾਂ ਵਿਚ ਇਹ ਸਹੂਲਤ ਸ਼ੁਰੂ ਨਹੀਂ ਹੋ ਸਕੀ। ਪਾਸਪੋਰਟ ਸੇਵਾ ਕੇਂਦਰਾਂ ਵਿਚ ਵਿਦੇਸ਼ ਮੰਤਰਾਲਾ ਹੁਣ ਜਲਦੀ ਸੁਧਾਰ ਕਰਨ ਜਾ ਰਿਹਾ ਹੈ ਤੇ ਇਸ ਦੇ ਤਹਿਤ ਪਾਸਪੋਰਟਾਂ 'ਤੇ ਜਿਹੜੇ ਹਸਤਾਖ਼ਰ ਪਾਸਪੋਰਟ ਅਫ਼ਸਰ ਵੱਲੋਂ ਇੱਕ-ਇੱਕ ਕੀਤੇ ਜਾਂਦੇ ਸਗੋਂ ਹੁਣ ਭਵਿੱਖ ਵਿਚ ਅਫ਼ਸਰਾਂ ਦੇ ਹਸਤਾਖ਼ਰ ਇੱਕ ਵਾਰ ਸਕੈਨ ਕਰਕੇ ਉਨ੍ਹਾਂ ਨੂੰ ਡਿਜ਼ੀਟਲ ਰਾਹੀਂ ਪਾਸਪੋਰਟਾਂ 'ਤੇ ਲਗਾ ਦਿੱਤਾ ਜਾਵੇਗਾ।
ਇਸਲਾਮਾਬਾਦ, 31 ਜਨਵਰੀ -ਪਾਕਿਸਤਾਨ ਦੇ ਕੁਰਮ ਕਬਾਇਲੀ ਖੇਤਰ ਵਿਚ ਹੋਏ ਮੁਕਾਬਲੇ ਦੌਰਾਨ 35 ਅੱਤਵਾਦੀ ਅਤੇ 8 ਫ਼ੌਜੀ ਮਾਰੇ ਗਏ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਬਾਇਲੀ ਖੇਤਰ ਦੇ ਜੋਗੀ ਇਲਾਕੇ ਵਿਚ ਤਾਲਿਬਾਨ ਅੱਤਵਾਦੀਆਂ ਨੇ ਕੱਲ੍ਹ ਸ਼ਾਮ ਇਕ ਫ਼ੌਜੀ ਚੌਕੀ 'ਤੇ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਸਿੱਧਾ ਮੁਕਾਬਲਾ ਸ਼ੁਰੂ ਹੋ ਗਿਆ, ਜੋ ਸਵੇਰੇ ਵੇਲੇ ਤਕ ਜਾਰੀ ਰਿਹਾ। 8 ਫ਼ੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਸਰਕਾਰੀ ਤੌਰ 'ਤੇ ਵੀ ਕਰ ਦਿੱਤੀ ਗਈ ਹੈ। ਇਸ ਮੁਕਾਬਲੇ ਦੌਰਾਨ 15 ਫ਼ੌਜੀ ਜ਼ਖ਼ਮੀ ਵੀ ਹੋ ਗਏ। ਇਕ ਹੋਰ ਰਿਪੋਰਟ ਮੁਤਾਬਿਕ ਉਕਤ ਚੌਕੀ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਗਿਣਤੀ 100 ਦੇ ਕਰੀਬ ਸੀ, ਜਦੋਂ ਮੁਕਾਬਲੇ ਲੰਬਾ ਸਮਾਂ ਚਲਦਾ ਰਿਹਾ ਤਾਂ ਬਾਕੀ ਅੱਤਵਾਦੀ ਫਰਾਰ ਹੋਣ ਵਿਚ ਸਫਲ ਹੋ ਗਏ।
ਚੰਡੀਗੜ੍ਹ, 31 ਜਨਵਰੀ -30 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਲਗਭਗ 79 ਫ਼ੀਸਦੀ ਮਤਦਾਨ ਹੋਣ ਤੋਂ ਬਾਅਦ ਬੇਸ਼ੱਕ ਰਵਾਇਤੀ ਰਾਜਸੀ ਮਾਹਿਰ ਵੱਖੋ-ਵੱਖਰੀ ਰਾਏ ਪ੍ਰਗਟ ਕਰ ਰਹੇ ਹਨ ਪਰ ਚੋਣ ਕਮਿਸ਼ਨ ਤੋਂ ਮਿਲੇ ਅੰਕੜਿਆਂ ਨੂੰ ਦਰਸਾਉਂਦੇ ਦਸਤਾਵੇਜ਼ ਇਹ ਸਾਬਿਤ ਕਰਦੇ ਹਨ ਕਿ ਜਦੋਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ 70 ਫ਼ੀਸਦੀ ਤੋਂ ਵੱਧ ਲੋਕ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਰਹੇ ਹਨ ਤਾਂ ਤਾਕਤ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਭਾਈਵਾਲਾਂ ਦੇ ਹੱਥ ਵਿਚ ਆਉਂਦੀ ਰਹੀ ਹੈ ਅਤੇ ਦੂਜੇ ਪਾਸੇ ਜਦੋਂ ਮਤਦਾਨ 65 ਫ਼ੀਸਦੀ ਤੋਂ ਹੇਠਾਂ ਰਿਹਾ ਤਾਂ ਕਾਂਗਰਸ ਸੱਤਾ 'ਤੇ ਕਾਬਜ਼ ਹੋਈ। ਆਜ਼ਾਦੀ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ 1967 ਵਿਚ 71.18, 1969 ਵਿਚ 72.27 ਅਤੇ 2007 ਵਿਚ 75.45 ਪ੍ਰਤੀਸ਼ਤ ਵੋਟਾਂ ਭੁਗਤੀਆਂ। ਇਨ੍ਹਾਂ ਤਿੰਨਾਂ ਚੋਣਾਂ ਦੌਰਾਨ ਜਿੱਤ ਦਾ ਤਾਜ ਅਕਾਲੀ ਦਲ ਦੇ ਸਿਰ ਸਜਿਆ। ਦਿਲਚਸਪ ਗੱਲ ਇਹ ਵੀ ਹੈ ਕਿ ਛੇ ਵਾਰ 65 ਫ਼ੀਸਦੀ ਤੋਂ ਵੱਧ ਮਤਦਾਨ ਹੋਇਆ ਤੇ ਇਨ੍ਹਾਂ ਵਿਚੋਂ ਵੀ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ। 1977 ਵਿਚ 65.37, 1985 ਵਿਚ 67.53 ਅਤੇ 1997 ਵਿਚ 68.73 ਫ਼ੀਸਦੀ ਵੋਟਾਂ ਪਈਆਂ ਤੇ ਇਨ੍ਹਾਂ ਚਾਰਾਂ ਮੌਕਿਆਂ 'ਤੇ ਵੀ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆਈ ਜਦੋਂਕਿ 1972 ਵਿਚ 68.63, 2002 ਵਿਚ 65.14 ਮਤਦਾਨ ਹੋਣ 'ਤੇ ਕਾਂਗਰਸ ਦੀ ਸਰਕਾਰ ਬਣੀ। ਅੰਕੜੇ ਇਹ ਵੀ ਦਸਦੇ ਹਨ ਕਿ ਜਦੋਂ ਮਤਦਾਨ 65 ਫ਼ੀਸਦੀ ਤੋਂ ਹੇਠਾਂ ਰਿਹਾ ਤਾਂ ਹਮੇਸ਼ਾ ਕਾਂਗਰਸ ਸੱਤਾ 'ਤੇ ਕਾਬਜ਼ ਹੋਈ। 1951 ਵਿਚ 57.85, 1957 ਵਿਚ 57.72 ਅਤੇ 1962 ਵਿਚ 63.44 ਮਤਦਾਨ ਹੋਣ 'ਤੇ ਕਾਂਗਰਸ ਦੇ ਵਿਹੜੇ ਜਿੱਤ ਦਾ ਪਰਚਮ ਲਹਿਰਾਇਆ। 2007 ਵਿਚ ਮਤਦਾਨ 75.45 ਹੋਇਆ ਸੀ ਅਤੇ ਇਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਬਣੀ ਤੇ ਸ. ਪ੍ਰਕਾਸ਼ ਸਿੰਘ ਬਾਦਲ ਚੌਥੀ ਵਾਰ ਮੁੱਖ ਮੰਤਰੀ ਬਣੇ। ਜ਼ਿਕਰਯੋਗ ਹੈ ਕਿ 1967 ਵਿਚ 71.18 ਫ਼ੀਸਦੀ ਵੋਟਾਂ ਪਈਆਂ ਸਨ ਤੇ ਇਸ ਵੇਲੇ ਅਕਾਲੀ ਦਲ ਦੇ ਗੁਰਨਾਮ ਸਿੰਘ ਪਹਿਲੇ ਉਮੀਦਵਾਰ ਸਨ, ਜਿਨ੍ਹਾਂ ਨੇ ਕਾਂਗਰਸ ਨੂੰ ਪਾਸੇ ਕਰਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ।
ਚੰਡੀਗੜ੍ਹ, 31 ਜਨਵਰੀ-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਏ ਜਾਣ ਤੋਂ ਬਾਅਦ ਅੱਜ ਚੋਟੀ ਦੇ ਨੇਤਾਵਾਂ ਨੇ ਆਪਣੇ ਭਰੋਸੇਮੰਦ ਸਹਾਇਕਾਂ ਅਤੇ ਪਾਰਟੀ ਕਾਰਕੁਨਾਂ ਨੂੰ ਮਿਲ ਕੇ ਉਨ੍ਹਾਂ ਦੇ ਭਾਰੀ ਸਮਰਥਨ ਲਈ ਧਨਵਾਦ ਕੀਤਾ। ਕਲ੍ਹ ਚੋਣਾਂ 'ਚ 78 ਫ਼ੀਸਦੀ ਪੋਲਿੰਗ ਹੋਈ ਸੀ। ਹੁਣ ਨੇਤਾਵਾਂ ਕੋਲ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ ਜਿਨ੍ਹਾਂ ਸਮੁੱਚੇ ਸੂਬੇ ਵਿਚ ਮਹੀਨਾ ਭਰ ਚੋਣ ਪ੍ਰਚਾਰ ਕੀਤਾ। 84 ਸਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਧਨਵਾਦ ਦੌਰਾ ਆਪਣੇ ਜੱਦੀ ਹਲਕੇ ਲੰਬੀ ਤੋਂ ਸ਼ੁਰੂ ਕੀਤਾ ਜਿਥੋਂ ਉਨ੍ਹਾਂ ਦੁਬਾਰਾ ਚੋਣ ਲੜੀ ਹੈ। ਮੁੱਖ ਮੰਤਰੀ ਦੇ ਇਕ ਸਹਾਇਕ ਨੇ ਦੱਸਿਆ ਕਿ ਸ: ਬਾਦਲ ਅੱਜ ਆਪਣੇ ਸਮਰਥਕਾਂ ਨੂੰ ਮਿਲੇ ਅਤੇ ਆਪਣੇ ਭਰੋਸੇਮੰਦ ਸਹਾਇਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਮੁੜ ਸੱਤਾ ਵਿਚ ਆਵੇਗਾ। ਮੁੱਖ ਮੰਤਰੀ ਲਈ ਅੱਜ ਸਾਰਾ ਦਿਨ ਰੁਝੇਵੇਂ ਭਰਿਆ ਸੀ ਅਤੇ ਉਨ੍ਹਾਂ ਕਈ ਸ਼ੋਕ ਮੀਟਿਗਾਂ 'ਚ ਸ਼ਿਰਕਤ ਕੀਤੀ। ਬਾਅਦ ਵਿਚ ਉਹ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਆਪਣੇ ਜਿਗਰੀ ਦੋਸਤ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਹਲਕੇ ਸਿਰਸਾ ਚਲੇ ਗਏ। ਸ. ਬਾਦਲ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਹੀ ਦਿੱਲੀ ਰਵਾਨਾ ਹੋ ਗਏ ਸਨ। ਉਹ ਕੁਝ ਦਿਨ ਉਥੇ ਰਹਿਣਗੇ। ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਜਿਹੜੀ ਪਾਰਟੀ ਦੇ ਚੋਣ ਪ੍ਰਚਾਰ 'ਚ ਸਰਗਰਮ ਰਹੀ, ਵੀ ਉਨ੍ਹਾਂ ਦੇ ਨਾਲ ਦਿੱਲੀ ਹੀ ਰਹੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਲ ਅਰਾਮ ਕਰਨ ਦਾ ਸਮਾਂ ਨਹੀਂ ਅਤੇ ਉਹ ਉੱਤਰ ਪ੍ਰਦੇਸ਼ ਵਿਚ ਚੋਣ ਪ੍ਰਚਾਰ ਲਈ ਚਲੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਇਕ ਸਹਾਇਕ ਨੇ ਦੱਸਿਆ ਕਿ ਕੈਪਟਨ ਸਾਹਿਬ ਕੋਲ ਬੈਠਣ ਦੀ ਵਿਹਲ ਨਹੀਂ। ਉਹ ਉੱਤਰ ਪ੍ਰਦੇਸ਼ ਵਿਚ ਚੋਣ ਪ੍ਰਚਾਰ 'ਚ ਰੁੱਝੇ ਰਹਿਣਗੇ। ਉਨ੍ਹਾਂ ਨੇ ਆਪਣੇ ਸੂਬੇ ਲਈ ਵੀ ਯੋਜਨਾਵਾਂ ਬਣਾਉਣੀਆਂ ਹਨ ਜਿਥੇ ਸਾਨੂੰ ਸੱਤਾ ਵਿਚ ਆਉਣ ਦਾ ਭਰੋਸਾ ਹੈ। ਮੁੱਖ ਮੰਤਰੀ ਬਾਦਲ ਦੇ ਨਰਾਜ਼ ਭਤੀਜੇ ਅਤੇ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਮੁਕਤਸਰ ਦੇ ਬਾਦਲ ਪਿੰਡ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੇ ਸਹਾਇਕ ਅਰੁਨਜੋਤ ਸਿੰਘ ਸੋਢੀ ਨੇ ਦੱਸਿਆ ਕਿ ਮਨਪ੍ਰੀਤ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਧਨਵਾਦ ਕੀਤਾ। ਉਨ੍ਹਾਂ ਨੂੰ ਭਰੋਸਾ ਹੈ ਕਿ ਪੀਪਲਜ਼ ਪਾਰਟੀ ਸੂਬੇ ਵਿਚ ਮੁੱਖ ਭੂਮਿਕਾ ਨਿਭਾਵੇਗੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੇ ਗਲੇ ਵਿਚ ਛੋਟੀ ਜਿਹੀ ਰਸੌਲੀ ਹੈ ਜਿਸ ਦੇ ਇਲਾਜ ਲਈ ਉਹ ਕੱਲ੍ਹ ਦਿੱਲੀ ਜਾਣਗੇ। ਉਨ੍ਹਾਂ ਕਿਹਾ ਕਿ ਰਸੌਲੀ ਦਾ ਆਪਰੇਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ ਫਿਰ ਵੀ ਆਖਰੀ ਫ਼ੈਸਲਾ ਡਾਕਟਰ ਲੈਣਗੇ। ਸ. ਸੋਢੀ ਨੇ ਦੱਸਿਆ ਕਿ ਮਨਪ੍ਰੀਤ ਤੰਦਰੁਸਤ ਹੋਣ ਪਿੱਛੋਂ 13 ਜਾਂ 20 ਫਰਵਰੀ ਨੂੰ ਜਨਰਲ ਕੌਂਸਿਲ ਮੈਂਬਰਾਂ, ਪਾਰਟੀ ਦੀ ਕੇਂਦਰੀ ਕਮੇਟੀ ਅਤੇ ਉਨ੍ਹਾਂ ਉਮੀਦਵਾਰਾਂ ਜਿਨ੍ਹਾਂ ਚੋਣ ਲੜੀ ਹੈ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਨਗੇ।
ਨਵੀਂ ਦਿੱਲੀ, 31 ਜਨਵਰੀ -ਟੀ.ਵੀ ਚੈਨਲਾਂ ਦੇ ਖ਼ਿਲਾਫ ਚੋਣਾਂ ਦੇ ਦਿਨਾਂ ਦੌਰਾਨ ਰਾਜਨੀਤਕ ਨੇਤਾਵਾਂ ਦੇ ਇੰਟਰਵਿਊ ਅਤੇ ਚੋਣ ਸਰਵੇਖਣ ਦੇਣ ਸਬੰਧੀ ਮਿਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਦੇ ਹੋਏ ਚੋਣ ਕਮਿਸ਼ਨ ਨੇ ਅੱਜ ਉਨ੍ਹਾਂ ਖ਼ਿਲਾਫ ਚੇਤਾਵਨੀ ਜਾਰੀ ਕੀਤੀ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਟੀ.ਵੀ ਚੈਨਲਾਂ ਦੇ ਖ਼ਿਲਾਫ ਨਵੀਆਂ ਹਦਾਇਤਾਂ ਜਾਰੀ ਕਰ ਰਹੇ ਹਨ ਤਾਂ ਕਿ ਉਹ ਸੈਕਸ਼ਨ 126 ਦੀ ਉਲੰਘਣਾ ਨਾ ਕਰ ਸਕਣ। ਉਹ ਮੀਡੀਆਂ ਦੀ ਆਜ਼ਾਦੀ 'ਤੇ ਪਾਬੰਦੀ ਨਹੀਂ ਲਗਾਉਣਾ ਚਾਹੁਦੇ ਪਰ ਇਹ ਨਿਸਚਿਤ ਕਰਨੇ ਜਰੂਰ ਕਰਨਾ ਚਾਹੁਦੇ ਹਾਂ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆ ਚੀਜ਼ਾਂ 'ਤੇ ਰੋਕ ਲੱਗੇ।
ਲਾਹੌਰ, 31 ਜਨਵਰੀ -ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪੈਗੰਬਰ ਦੇ ਨਿਰਾਦਰ ਲਈ ਦੋਸ਼ੀ ਠਹਿਰਾਏ ਇਕ ਮੌਲਾਣੇ ਨੂੰ ਅਦਾਲਤ ਨੇ ਫਾਂਸੀ ਅਤੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਤਾਲਗਾਂਗ ਕਸਬੇ ਦੇ ਸੂਫੀ ਮੁਹੰਮਦ ਇਸ਼ਾਕ 2009 ਤੋਂ ਪੈਗੰਬਰ ਦੇ ਨਿਰਾਦਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਜਿਹਲਮ ਜ਼ਿਲ੍ਹੇ ਦੇ ਵਧੀਕ ਸੈਸ਼ਨ ਜੱਜ ਨੇ ਕਲ੍ਹ ਇਸ਼ਾਕ ਨੂੰ ਮੌਤ ਅਤੇ 10 ਸਾਲ ਕੈਦ ਦੀ ਸਜ਼ਾ ਸੁਣਾਈ। ਸੂਫੀ ਮੁਹੰਮਦ ਇਸ਼ਾਕ ਅਮਰੀਕਾ ਵਿਚ ਰਹਿੰਦਾ ਸੀ ਜਿਥੇ ਉਹ ਮੌਲਾਣੇ ਵਜੋਂ ਕੰਮ ਕਰਦਾ ਸੀ। ਜਦੋਂ ਉਹ 2009 ਵਿਚ ਤਾਲਗਾਂਗ ਕਸਬੇ ਵਿਚ ਆਇਆ ਤਾਂ ਉਸ ਦਾ ਉਸ ਦੇ ਸੈਂਕੜੇ ਸ਼ਰਧਾਲੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਿਨ੍ਹਾਂ ਚੋਂ ਕੁਝ ਨੇ ਉਸ ਦੇ ਪੈਰ ਚੁੰਮ ਲਏ। ਕੁਝ ਲੋਕਾਂ ਨੇ ਇਸ਼ਾਕ ਸਾਹਮਣੇ ਝੁਕਣ ਦੀ ਕਾਰਵਾਈ 'ਤੇ ਇਤਰਾਜ਼ ਕੀਤਾ ਅਤੇ ਉਸ ਦੇ ਸ਼ਰਧਾਲੂਆਂ 'ਤੇ ਉਸ ਨੂੰ ਪੈਗੰਬਰ ਦੇ ਖਿਤਾਬ ਦੇਣ ਦਾ ਦੋਸ਼ ਲਾਇਆ। ਇਸ ਪਿੱਛੋਂ ਇਸ਼ਾਕ ਦੇ ਵਿਰੋਧੀਆਂ ਨੇ ਮੁਹਿੰਮ ਚਲਾ ਕੇ ਤਾਲਗਾਂਗ ਪੁਲਿਸ ਥਾਣੇ 'ਚ ਉਸ ਦੇ ਖਿਲਾਫ ਪੈਗੰਬਰ ਦੇ ਨਿਰਾਦਰ ਦਾ ਕੇਸ ਦਰਜ ਕਰਵਾ ਦਿੱਤਾ।
ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਵੱਲੋਂ ਖੁਲਾਸਾ
ਵਿਆਹ ਦੀ ਸੀ ਮਨਜ਼ੂਰੀ ਪਰ ਬੱਚੇ ਪੈਦਾ ਕਰਨ 'ਤੇ ਸੀ ਰੋਕ
ਕਨਕੇਰ, 31 ਜਨਵਰੀ -ਛਤੀਸ਼ਗੜ੍ਹ ਵਿਚ ਨਕਸਲੀਆਂ ਨੂੰ ਵਿਆਹ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਸੀਨੀਅਰ ਆਗੂਆਂ ਦੁਆਰਾ ਨਸਬੰਦੀ ਕਰਾਉਣ ਲਈ ਮਜਬੂਰ ਕੀਤਾ ਗਿਆ। ਇਹ ਪ੍ਰਗਟਾਵਾ ਨਕਸਲੀਆਂ ਵੱਲੋਂ ਕੱਲ੍ਹ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਆਤਮ-ਸਮਰਪਣ ਕਰਨ ਸਮੇਂ ਕੀਤਾ ਗਿਆ। ਤਕਰੀਬਨ ਅੱਧਾ ਕੁ ਦਰਜਨ ਮਾਓਵਾਦੀ ਜਿਨ੍ਹਾਂ ਵਿਚ ਚਾਰ ਔਰਤਾਂ ਸ਼ਾਮਿਲ ਸਨ, ਨੇ ਬਸਤਰ ਜ਼ਿਲ੍ਹਾ ਕਮੇਟੀ ਦੇ ਸਾਰੇ ਮੈਂਬਰਾਂ ਨਾਲ ਰਾਜ ਦੇ ਹੈੱਡਕੁਆਰਟਰ ਵਿਖੇ ਆਤਮ-ਸਮਰਪਣ ਕੀਤਾ। ਮਤਲਾਮ (31) ਨੇ ਉਕਤ ਖਬਰ ਏਜੰਸੀ ਨੂੰ ਦੱਸਿਆ ਕਿ ਤਿੰਨ ਨਕਸਲੀਆਂ ਨੇ ਪਤਨੀਆਂ ਸਮੇਤ ਆਤਮ-ਸਮਰਪਣ ਕੀਤਾ ਅਤੇ ਤਿੰਨਾਂ ਨੂੰ ਵਿਆਹ ਤੋਂ ਪਹਿਲਾਂ ਨਸਬੰਦੀ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਕੰਕੇਰ ਜ਼ਿਲ੍ਹੇ 'ਚ ਫੁਫਗਾਉਂ ਪਿੰਡ ਦੇ ਇਕ ਨਿਵਾਸੀ ਮਤਲਾਮ ਨੇ ਕਿਹਾ ਕਿ ਉਹ 17 ਸਾਲ ਦਾ ਸੀ ਜਦੋਂ ਨਕਸਲੀਆਂ ਨੇ ਉਸ ਨੂੰ ਉਸਦੇ ਪਿੰਡ ਤੋਂ ਚੁੱਕ ਲਿਆ ਸੀ ਅਤੇ ਆਪਣੀ ਸੈਨਾ ਵਿਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ।ਵਿਆਹ ਦੀ ਸੀ ਮਨਜ਼ੂਰੀ ਪਰ ਬੱਚੇ ਪੈਦਾ ਕਰਨ 'ਤੇ ਸੀ ਰੋਕ

No comments:
Post a Comment