ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਤਿੰਨ ਗ੍ਰਿਫਤਾਰ-ਪਰਚਾ ਦਰਜ
ਡੇਹਲੋਂ /ਆਲਮਗੀਰ, 31 ਜਨਵਰੀ -ਕਸਬਾ ਡੇਹਲੋਂ ਤੋਂ ਲਾਗਲੇ ਪਿੰਡ ਖੱਟੜਾ ਚੁਹਾਰਮ ਦੀ ਨਹਿਰ ਦੇ ਪੁਲ ਦੇ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਅੱਜ ਪਵਿੱਤਰ ਕੁਰਾਨ ਸ਼ਰੀਫ ਨੂੰ ਅਗਨ ਭੇਂਟ ਕਰ ਦੇਣ ਦੀ ਮੰਦਭਾਗੀ ਖਬਰ ਹੈ। ਜਿਸ ਦਾ ਪਤਾ ਖਟੜਾ ਪੁਲ ਲਾਗੇ ਰਹਿੰਦੇ ਗੁੱਜਰ ਬਰਾਦਰੀ ਨਾਲ ਸਬੰਧਿਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਕੋਈ ਵੀ ਅਣਹੋਣੀ ਘਟਨਾਂ ਵਾਪਰਨ ਤੋਂ ਪਹਿਲਾਂ ਥਾਣਾ ਡੇਹਲੋਂ ਦੀ ਪੁਲੀਸ ਅਤੇ ਲੁਧਿਆਣਾ ਤੋਂ ਆਏ ਅਫਸਰਾਂ ਨੇ ਪੂਰੀ ਸਖਤੀ ਅਤੇ ਤੇਜ਼ੀ ਨਾਲ ਕਾਰਵਾਈ ਕਰਕੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ। ਜਦਕਿ ਦੋਸ਼ੀਆਂ ਦੀ ਪਹਿਚਾਣ 'ਚ ਮੁੱਖ ਦੋਸੀ ਦੀ ਪਹਿਚਾਣ ਦਲਬਾਰਾ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਕਿਲਾ ਹਾਂਸ ਜਿਲਾ ਲੁਧਿਆਣਾ, ਮਨਜੀਤ ਸਿੰਘ ਮਨੀ ਪੁੱਤਰ ਜਗਤਾਰ ਸਿੰਘ ਪਿੰਡ ਜੀਰਖ ਅਤੇ ਜਗਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਘਲੋਟੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਬਠਿੰਡਾ ਬ੍ਰਾਂਚ ਤੇ ਪੈਂਦੇ ਪਿੰਡ ਖਟੜਾ ਚੁਹਾਰਮ ਦੇ ਪੁਲ ਤੇ ਚਾਹ ਦੀ ਦੁਕਾਨ ਹੈ ਨੂੰ ਸਫੀ ਖਾਨ ਅਤੇ ਰਹਿਮ ਅਲੀ ਜੋ ਕਿ ਸ਼ਹਿਰ ਵਿੱਚ ਦੁਧ ਪਾਉਣ ਉਪਰੰਤ ਸਵੇਰੇ 8 ਵਜੇ ਵਾਪਿਸ ਆਪਣੇ ਡੇਰੇ ਨੂੰ ਆ ਰਹੇ ਸਨ ਨੇ ਉਸ ਨੂੰ ਆਪਣੇ ਦੋ ਸਾਥੀਆਂ ਸਮੇਤ ਚਾਹ ਬਣਾਉਣ ਵਾਲੀ ਭੱਠੀ ਵਿੱਚ ਕੁਝ ਕਾਗਜ਼ ਸੁੱਟ ਕੇ ਅੱਗ ਜਲਾਉਂਦਿਆਂ ਵੇਖਿਆ। ਜਦੋਂ ਅਰਬੀ ਭਾਸ਼ਾ ਵਿੱਚ ਲਿਖੇ ਉਹਨਾਂ ਕਾਗਜਾਂ ਦੀ ਜਾਂਚ ਕੀਤੀ ਗਈ ਤਾਂ ਉਹ ਕੁਰਾਨ ਸ਼ਰੀਫ ਦੇ ਪੱਤਰੇ ਪਾਏ ਗਏ ਜਿਸ ਤੇ ਫੌਰਨ ਡੇਹਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡੇਹਲੋਂ ਪੁਲੀਸ ਮੁਖੀ ਦਲਜੀਤ ਸਿੰਘ ਵਿਰਕ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਉਹਨਾਂ ਮੁੱਖ ਦੋਸ਼ੀ ਦਰਬਾਰਾ ਸਿੰਘ ਨੂੰ ਕਾਬੂ ਕਰ ਲਿਆ। ਏ.ਸੀ.ਪੀ ਗੁਰਪ੍ਰੀਤ ਸਿੰਘ ਸੁਕੰਦ ਹਲਕਾ ਗਿੱਲ ਨੇ ਦੱਸਿਆ ਕਿ ਥਾਣਾ ਡੇਹਲੋਂ ਵਿਖੇ ਮੁੱਖ ਦੋਸ਼ੀ ਦਲਬਾਰਾ ਸਿੰਘ ਅਤੇ ਉਸ ਦੇ ਦੋਨੋਂ ਸਾਥੀਆਂ ਖਿਲਾਫ ਧਾਰਾ 295, 120 ਬੀ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ। ਘੱਟ ਗਿਣਤੀਆਂ ਦੇ ਮੈਂਬਰ ਸ੍ਰੀ ਅਬਦੁਲ ਸਕੂਰ ਮਾਂਗਟ ਨੇ ਮੁਸਲਿਮ ਭਾਈਚਾਰੇ ਨੂੰ ਸਦਭਾਵਨਾਂ ਬਣਾਈ ਰੱਖਣ ਦੀ ਅਪੀਲ ਕੀਤੀ।
No comments:
Post a Comment