ਪੰਜਾਬ ਵਿਧਾਨ ਸਭਾ ਚੋਣਾਂ 'ਚ 76.6 ਫ਼ੀਸਦੀ ਮਤਦਾਨ
ਸਭ ਤੋਂ ਘੱਟ ਅੰਮ੍ਰਿਤਸਰ ਪੱਛਮੀ 56 ਫੀਸਦੀ, ਸਭ ਤੋਂ ਵੱਧ
ਗੁਰੂਹਰਸਹਾਏ 90 ਫੀਸਦੀ ਵੋਟਾਂ ਪਈਆਂ
: ਚੋਣ ਹਿੰਸਾ ਵਿਚ ਇਕ ਮੌਤ ਅਤੇ 10 ਪੁਲਿਸ ਕੇਸ : ਵੋਟਾਂ ਦੀ ਗਿਣਤੀ 6 ਮਾਰਚ ਨੂੰ
6 ਟੀ.ਵੀ. ਚੈਨਲਾਂ ਤੇ 3 ਅਖਬਾਰਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਨੋਟਿਸ
: ਮੁੱਖ ਮੰਤਰੀ ਬਾਦਲ, ਸੁਖਬੀਰ , ਕੈਪਟਨ, ਭੱਠਲ, ਮਨਪ੍ਰੀਤ ਸਮੇਤ 1078 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਬੰਦ

| ||||||||
ਪਿੰਡ ਬਾਦਲ ਵਿਚ ਵੋਟ ਪਾਉਣ ਤੋਂ ਬਾਅਦ ਜੇਤੂ ਨਿਸ਼ਾਨ ਬਣਾਉਂਦੇ ਹੋਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ। 2 ਪਿੰਡ ਬਾਦਲ ਵਿਖੇ ਵੋਟ ਪਾਉਣ ਪਿਛੋਂ ਨਿਸ਼ਾਨ ਵਿਖਾਉਂਦੇ ਹੋਏ ਹਰਸਿਮਰਤ ਕੌਰ ਬਾਦਲ।
|
ਫਤਿਹਗੜ੍ਹ ਸਾਹਿਬ, ਬੱਸੀ ਪਠਾਨਾ 78.05, ਫਤਿਹਗੜ੍ਹ ਸਾਹਿਬ 84 ਪ੍ਰਤੀਸ਼ਤ, ਅਮਲੋਹ 81.24 ਪ੍ਰਤੀਸ਼ਤ, ਮੋਗਾ ਨਿਹਾਲ ਸਿੰਘ ਵਾਲਾ 71, ਬਾਘਾਪੁਰਾਣਾ 84, ਮੋਗਾ 76 ਤੇ ਧਰਮਕੋਟ 78 ਪ੍ਰਤੀਸ਼ਤ, ਫਰੀਦਕੋਟ 85, ਕੋਟਕਪੂਰਾ 80 ਅਤੇ ਜੈਤੋਂ 72, ਬਠਿੰਡਾ ਵਿਚ ਮੌੜ 78, ਤਲਵੰਡੀ ਸਾਬੋ 75, ਬਠਿੰਡਾ ਦਿਹਾਤੀ 82, ਬਠਿੰਡਾ ਸ਼ਹਿਰੀ 75, ਭੁੱਚੋ ਮੰਡੀ 80 ਤੇ ਰਾਮਪੁਰਾਫੂਲ 86 ਪ੍ਰਤੀਸ਼ਤ ਵੋਟ ਪੋਲ ਹੋਏ। ਅੰਮ੍ਰਿਤਸਰ ਜ਼ਿਲ੍ਹੇ ਤੋਂ ਅਜਨਾਲਾ 80, ਰਾਜਾਸਾਂਸੀ 77, ਮਜੀਠਾ 75, ਜੰਡਿਆਲਾ 73, ਅੰਮ੍ਰਿਤਸਰ ਉੱਤਰੀ 66, ਅੰਮ੍ਰਿਤਸਰ ਪੱਛਮੀ 56, ਅੰਮ੍ਰਿਤਸਰ ਕੇਂਦਰੀ 65, ਅੰਮ੍ਰਿਤਸਰ ਪੂਰਬੀ 68, ਅੰਮ੍ਰਿਤਸਰ ਦੱਖਣੀ 63, ਅਟਾਰੀ 75 ਤੇ ਬਾਬਾ ਬਕਾਲਾ 79 ਪ੍ਰਤੀਸ਼ਤ, ਤਰਨਤਾਰਨ ਜ਼ਿਲ੍ਹੇ ਤੋਂ ਖੰਡੂਰ ਸਾਹਿਬ 73, ਪੱਟੀ 68, ਖੇਮਕਰਨ 66.10 ਤੇ ਤਰਨਤਾਰਨ 65 ਪ੍ਰਤੀਸ਼ਤ ਵੋਟ ਪੋਲ ਹੋਏ। ਕਪੂਰਥਲਾ ਜ਼ਿਲ੍ਹੇ ਵਿਚ ਭੁਲੱਥ 81, ਸੁਲਤਾਨਪੁਰ ਲੋਧੀ 80.82, ਫਗਵਾੜਾ 76.17 ਅਤੇ ਕਪੂਰਥਲਾ 80.67 ਵੋਟ ਪੋਲ ਹੋਏ। ਜਲੰਧਰ ਜ਼ਿਲ੍ਹੇ ਵਿਚ ਫਿਲੌਰ 80 ਪ੍ਰਤੀਸ਼ਤ, ਨਕੋਦਰ 78, ਸ਼ਾਹਕੋਟ 80.11, ਕਰਤਾਰਪੁਰ 78, ਜਲੰਧਰ ਪੱਛਮੀ 68.66, ਜਲੰਧਰ ਕੇਂਦਰੀ 69.60, ਜਲੰਧਰ ਉੱਤਰੀ 74, ਜਲੰਧਰ ਕੈਂਟ 75 ਅਤੇ ਆਦਮਪੁਰ 73 ਪ੍ਰਤੀਸ਼ਤ ਵੋਟ ਪਏ, ਜਦੋਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੁਕੇਰੀਆਂ 76.60, ਦਸੂਹਾ 74.93, ਉੜਮੁੜ 76.60, ਸ਼ਾਮਚੁਰਾਸੀ 75.20, ਹੁਸ਼ਿਆਰਪੁਰ 72. 24, ਚੱਬੇਵਾਲ 76.61 ਅਤੇ ਗੜ੍ਹਸ਼ੰਕਰ 74.84 ਪ੍ਰਤੀਸ਼ਤ ਵੋਟਾਂ ਰਿਕਾਰਡ ਕੀਤੀਆਂ ਗਈਆਂ ਹਨ। ਰੋਪੜ ਜ਼ਿਲ੍ਹੇ 'ਚੋਂ ਆਨੰਦਪੁਰ ਸਾਹਿਬ 74.84, ਚਮਕੌਰ ਸਾਹਿਬ 75 ਤੇ ਰੋਪੜ 78 ਪ੍ਰਤੀਸ਼ਤ ਵੋਟਾਂ ਰਿਕਾਰਡ ਕੀਤੀਆਂ ਗਈਆਂ ਹਨ। ਸੰਗਰੂਰ ਜ਼ਿਲ੍ਹੇ 'ਚੋਂ ਲਹਿਰਾ 85 ਪ੍ਰਤੀਸ਼ਤ, ਦਿੜ੍ਹਬਾ 84, ਸੁਨਾਮ 85, ਮਲੇਰਕੋਟਲਾ 87.71, ਅਮਰਗੜ੍ਹ 75, ਧੂਰੀ 81.93 ਅਤੇ ਸੰਗਰੂਰ 81.50 ਪ੍ਰਤੀਸ਼ਤ ਵੋਟ ਪੋਲ ਹੋਏ, ਜਦੋਂਕਿ ਬਰਨਾਲ ਜ਼ਿਲ੍ਹੇ ਵਿਚ ਭਦੌੜ 84 ਪ੍ਰਤੀਸ਼ਤ, ਮਹਿਲਕਲਾਂ 81.16 ਅਤੇ ਬਰਨਾਲਾ 81.68 ਪ੍ਰਤੀਸ਼ਤ ਵੋਟ ਰਿਕਾਰਡ ਕੀਤੇ ਗਏ।
ਪਟਿਆਲਾ ਵਿਖੇ ਵੋਟ ਪਾਉਣ ਲਈ ਜਾਣ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸਿਰਸਾ ਡੇਰੇ ਨੇ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਦੀ ਹਵਾ ਸਪੱਸ਼ਟ ਰੂਪ 'ਚ ਉਨ੍ਹਾਂ ਦੀ ਪਾਰਟੀ ਦੇ ਪੱਖ ਵਿਚ ਹੈ। ਅਸੀਂ ਚੋਣ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਪਹਿਲਾਂ ਹੀ ਆਖਿਆ ਹੈ ਕਿ ਅਸੀਂ 70 ਤੋਂ ਵੀ ਵੱਧ ਸੀਟਾਂ ਜਿੱਤਾਂਗੇ। ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਸੂਬੇ ਵਿਚ ਕੋਈ ਵਿਕਾਸ ਨਹੀਂ ਹੋਇਆ ਅਤੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਸੁਪਨੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਪ੍ਰਨੀਤ ਕੌਰ ਸਮੇਤ 250 ਤੋਂ ਵੀ ਵੱਧ ਉਮੀਦਵਾਰਾਂ ਨੇ ਡੇਰਾ ਸਿਰਸਾ ਜਾ ਕੇ ਡੇਰਾ ਮੁਖੀ ਤੋਂ ਹਮਾਇਤ ਦੀ ਮੰਗ ਕੀਤੀ ਸੀ। ਆਪਣੇ ਜੱਦੀ ਹਲਕੇ ਲੰਬੀ ਦੇ ਬਾਦਲ ਪਿੰਡ ਵਿਚ ਆਪਣੀ ਵੋਟ ਪਾਉਣ ਪਿੱਛੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕੰਮਾਂ ਦੇ ਆਧਾਰ 'ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਰਾਮ ਨਾਲ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਲੋਕ ਜੋ ਮਰਜ਼ੀ ਕਹਿਣ ਉਸ ਦਾ ਕੋਈ ਅਰਥ ਨਹੀਂ। ਲੋਕਾਂ ਨੂੰ ਪਤਾ ਹੈ ਕਿ ਇਸ ਸਰਕਾਰ ਨੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ ਅਤੇ ਅੱਜ ਰਾਜ ਵਿਚ ਸਰਕਾਰ ਦੇ ਪੱਖ ਵਿਚ ਹਵਾ ਚੱਲ ਰਹੀ ਹੈ। ਉਨ੍ਹਾਂ ਦੇ ਪੁੱਤਰ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਨੂੰ ਰੱਦ ਕਰ ਦੇਣਗੇ, ਜਿਸ ਕੋਲ ਪੰਜਾਬ ਨੂੰ ਅੱਗੇ ਲਿਜਾਣ ਲਈ ਕੋਈ ਏਜੰਡਾ ਨਹੀਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਬਾਦਲ ਪਿੰਡ ਇਕੱਠਿਆਂ ਪਹੁੰਚ ਕੇ ਵੋਟ ਪਾਈ। ਸ. ਬਾਦਲ ਦੇ ਭਤੀਜੇ ਸ. ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਦੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਵੀ ਪੰਜਾਬ 'ਚ ਚੋਣਾਂ ਲੜ ਰਹੀ ਹੈ ਨੇ ਬਾਦਲ ਪਿੰਡ ਵਿਚ ਸਭ ਤੋਂ ਪਹਿਲਾਂ ਵੋਟ ਪਾਈ। ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਹਲਕੇ ਤੋਂ ਪੰਜਵੀਂ ਵਾਰ ਚੋਣ ਲੜ ਰਹੇ ਹਨ। ਲੰਬੀ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਉਨ੍ਹਾਂ ਦਾ ਭਰਾ ਅਤੇ ਪੰਜਾਬ ਪੀਪਲਜ਼ ਪਾਰਟੀ ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਅਤੇ ਸ. ਬਾਦਲ ਦਾ ਰਿਸ਼ਤੇਦਾਰ ਮਹੇਸ਼ਇੰਦਰ ਸਿੰਘ ਬਾਦਲ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਆਪਣੀ ਵੋਟ ਪਾਉਣ ਪਿੱਛੋਂ ਸੁਖਬੀਰ ਸਿੰਘ ਬਾਦਲ ਨੇ ਪੀਪਲਜ਼ ਪਾਰਟੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਲੋਕ ਉਸ ਪਾਰਟੀ ਨੂੰ ਵੋਟ ਪਾ ਕੇ ਵਿਅਰਥ ਨਾ ਗਵਾਉਣ, ਜਿਸ ਦੀ ਸਰਕਾਰ ਦੇ ਗਠਨ ਵਿਚ ਕੋਈ ਭੂਮਿਕਾ ਨਹੀਂ। ਆਪਣੇ ਜੱਦੀ ਪਿੰਡ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿਸ਼ਵ ਭਰ ਵਿਚ ਹਵਾਵਾਂ ਬਦਲ ਰਹੀਆਂ ਹਨ ਅਤੇ ਪੰਜਾਬ ਵਿਚ ਵੀ ਹਵਾ ਬਦਲ ਰਹੀ, ਜਿਥੇ ਲੋਕ ਬਦਲਵੇਂ ਮੋਰਚੇ ਦੀ ਭਾਲ 'ਚ ਹਨ। ਇਸ ਵਾਰ ਅਸੀਂ ਆਕਲੀ ਦਲ ਅਤੇ ਕਾਂਗਰਸ ਦੀ ਸਿਆਸੀ ਇਜ਼ਾਰੇਦਾਰੀ ਖਤਮ ਕਰਾਂਗੇ। ਹੁਣ ਲੋਕਾਂ ਕੋਲ ਬਦਲ ਹੈ ਅਤੇ ਉਹ ਸਾਂਝਾ ਮੋਰਚਾ ਨੂੰ ਵੋਟ ਪਾਉਣਗੇ। ਸ. ਮਹੇਸ਼ਇੰਦਰ ਸਿੰਘ ਬਾਦਲ ਨੇ ਕਿਹਾ ਕਿ ਉਹ ਤੀਜੀ ਵਾਰ ਚੋਣ ਲੜ ਰਹੇ ਹਨ ਅਤੇ ਹਰੇਕ ਚੋਣ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਹੋਇਆ ਹੈ ਅਤੇ ਇਸ ਵਾਰ ਕਾਂਗਰਸ ਦੇ ਹੱਕ ਵਿਚ ਹਵਾ ਹੋਣ ਕਰਕੇ ਉਨ੍ਹਾਂ ਦੀ ਜਿੱਤ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ। ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਡਾਕਟਰ ਪਤਨੀ ਨਵਜੋਤ ਕੌਰ ਜਿਹੜੀ ਭਾਜਪਾ ਦੀ ਉਮੀਦਵਾਰ ਵਜੋਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੀ ਹੈ ਨੇ ਆਪੋ-ਆਪਣੀ ਵੋਟ ਪਾਈ।
ਦੋਵਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਮੁੜ ਸੱਤਾ 'ਤੇ ਕਾਬਜ਼ ਹੋਵੇਗਾ ਅਤੇ ਵਿਕਾਸ ਦੇ ਕੰਮ ਹੋਰ ਤੇਜ਼ ਕੀਤੇ ਜਾਣਗੇ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਲੁਧਿਆਣਾ 'ਚ ਵੋਟ ਪਾਈ। ਚੋਣ ਮੈਦਾਨ ਵਿਚ ਖੜੇ 1078 ਉਮੀਦਵਾਰਾਂ ਵਿੱਚੋਂ 93 ਔਰਤ ਉਮੀਦਵਾਰ ਹਨ, ਜਦਕਿ 2007 ਦੀਆਂ ਚੋਣਾਂ 'ਚ 56 ਔਰਤਾਂ ਸਮੇਤ ਕੁੱਲ 1055 ਉਮੀਦਵਾਰ ਚੋਣ ਮੈਦਾਨ 'ਚ ਸਨ। 2007 ਵਿਚ 1.67 ਕਰੋੜ ਵੋਟਰਾਂ ਵਿਚੋਂ 76 ਫ਼ੀਸਦੀ ਵੋਟਰਾਂ ਨੇ 1043 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਸੀ। 2002 ਦੀਆਂ ਚੋਣਾਂ 'ਚ 1.58 ਕਰੋੜ ਵੋਟਰਾਂ 'ਚੋਂ 65 ਫ਼ੀਸਦੀ ਨੇ 923 ਉਮੀਦਵਾਰਾਂ ਚੋਂ ਆਪਣੇ ਪਤੀਨਿਧਾਂ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਸੀ। 2007 ਦੀਆਂ ਚੋਣ 'ਚ 798 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਅਤੇ ਅਕਾਲੀ ਦਲ-ਭਾਜਪਾ ਗਠਜੋੜ (ਅਕਾਲੀ ਦਲ 49 ਤੇ ਭਾਜਪਾ 19 ਸੀਟਾਂ) ਸੱਤਾ ਵਿਚ ਆਇਆ ਸੀ ਅਤੇ ਇਨ੍ਹਾਂ ਚੋਣਾਂ 'ਚ ਕਾਂਗਰਸ ਨੂੰ 44 ਅਤੇ ਆਜ਼ਾਦ ਉਮੀਦਵਾਰਾਂ ਨੂੰ ਪੰਜ ਸੀਟਾਂ ਮਿਲੀਆਂ ਸਨ। 2002 ਦੀਆਂ ਚੋਣਾਂ ਵਿਚ ਕਾਂਗਰਸ 62 ਸੀਟਾਂ ਜਿੱਤ ਕੇ ਸੱਤਾ ਵਿਚ ਆਈ ਸੀ। ਉਨ੍ਹਾਂ ਚੋਣਾਂ 'ਚ ਅਕਾਲੀ ਦਲ ਨੂੰ 42 ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ।
ਅੰਮ੍ਰਿਤਸਰ ਪੱਛਮੀ ਵਿਚ 56% ਸਭ ਤੋਂ ਘੱਟ ਵੋਟਾਂ ਪਈਆਂ ਪੰਜਾਬ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿਚੋਂ ਸਭ ਤੋਂ ਵੱਧ ਵੋਟ ਗੁਰੂ ਹਰਸਹਾਏ ਵਿਚ ਪਏ ਜਿਥੇ ਕਾਂਗਰਸ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਚੋਣ ਲੜ ਰਹੇ ਹਨ, ਜਦੋਂ ਕਿ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਪੱਛਮੀ ਵਿਖੇ 56 ਪ੍ਰਤੀਸ਼ਤ ਰਿਕਾਰਡ ਕੀਤੀਆਂ ਗਈਆਂ। ਮੁੱਖ ਚੋਣ ਅਧਿਕਾਰੀ ਵੱਲੋਂ ਦੇਰ ਰਾਤ ਜ਼ਿਲ੍ਹਾ ਪੱਧਰ 'ਤੇ ਪਈਆਂ ਵੋਟਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਪਠਾਨਕੋਟ 71.93 ਪ੍ਰਤੀਸ਼ਤ, ਗੁਰਦਾਸਪੁਰ 75.33 ਪ੍ਰਤੀਸ਼ਤ, ਅੰਮ੍ਰਿਤਸਰ 72.33, ਤਰਨਤਾਰਨ 69.03 ਪ੍ਰਤੀਸ਼ਤ, ਕਪੂਰਥਲਾ 79.22 ਪ੍ਰਤੀਸ਼ਤ, ਜਲੰਧਰ 74, ਹੁਸ਼ਿਆਰਪੁਰ 74.56, ਨਵਾਂਸ਼ਹਿਰ 78, ਰੋਪੜ 75.9, ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ 76.01, ਫਤਿਹਗੜ੍ਹ ਸਾਹਿਬ 81.10, ਲੁਧਿਆਣਾ 76.23, ਮੋਗਾ 79.33, ਫਿਰੋਜ਼ਪੁਰ 82, ਫਾਜ਼ਿਲਕਾ 78.67, ਮੁਕਤਸਰ 84.73, ਫਰੀਦਕੋਟ 79, ਮਾਨਸਾ 81, ਬਠਿੰਡਾ 78.33, ਸੰਗਰੂਰ 79.48, ਬਰਨਾਲਾ 82.28 ਅਤੇ ਪਟਿਆਲਾ 78.33 ਪ੍ਰਤੀਸ਼ਤ ਵੋਟਾਂ ਰਿਕਾਰਡ ਕੀਤੀਆਂ ਗਈਆਂ ਹਨ। ਸਭ ਤੋਂ ਵੱਧ ਵੋਟ ਮੁਕਤਸਰ ਜ਼ਿਲ੍ਹੇ ਵਿਚ ਪਏ ਜਿਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੀ.ਪੀ.ਪੀ. ਦੇ ਆਗੂ ਮਨਪ੍ਰੀਤ ਸਿੰਘ ਬਾਦਲ ਆਦਿ ਚੋਣ ਲੜ ਰਹੇ ਹਨ। |
ਉਤਰਾਖੰਡ ਵਿਚ 70 ਫ਼ੀਸਦੀ ਮਤਦਾਨ
ਮੁੱਖ ਮੰਤਰੀ ਬੀ. ਸੀ ਖੰਡੂਰੀ, ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਤੇ ਸਪੀਕਰ ਹਰਬੰਸ ਕਪੂਰ ਸਮੇਤ 788 ਉਮੀਦਵਾਰਾਂ ਨੇ ਅਜ਼ਮਾਈ ਆਪਣੀ ਸਿਆਸੀ ਕਿਸਮਤ
ਦੇਹਰਾਦੂਨ ਵਿਚ ਵੋਟਾਂ ਪਾਉਣ ਲਈ ਔਰਤਾਂ ਦੀ ਲੱਗੀ ਕਤਾਰ ਦਾ ਦ੍ਰਿਸ਼।
ਦੇਹਰਾਦੂਨ, 30 ਜਨਵਰੀ -ਉਤਰਾਖੰਡ ਵਿਚ 70 ਵਿਧਾਨ ਸਭਾ ਸੀਟਾਂ 'ਤੇ ਤੀਸਰੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪੈਣ ਦਾ ਕੰਮ ਸਵੇਰ ਵੇਲੇ ਕੁਝ ਮੱਠਾ ਰਿਹਾ, ਪਰ ਬਾਅਦ ਵਿਚ ਇਸ ਵਿਚ ਤੇਜ਼ੀ ਆ ਗਈ ਅਤੇ ਦੁਪਹਿਰ ਤੱਕ 70 ਫ਼ੀਸਦੀ ਵੋਟਰਾਂ ਨੇ ਆਪਣੇ ਮਤ ਦੀ ਵਰਤੋਂ ਕੀਤੀ। ਉੱਤਰਾਖੰਡ ਦੇ ਮੁੱਖ ਚੋਣ ਅਧਿਕਾਰੀ ਰਾਧਾ ਰਾਤੁਰੀ ਨੇ ਕਿਹਾ ਕਿ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਹੜੀਆਂ ਪੂਰੀ ਤਰ੍ਹਾਂ ਹਿੰਸਾ ਮੁਕਤ ਰਹੀਆਂ ਹਨ। ਬਹੁਤ ਸਾਰੇ ਬੂਥਾਂ 'ਤੇ ਲੋਕ ਲੰਬੀਆਂ ਕਤਾਰਾਂ ਵਿਚ ਖੜੇ ਦੇਖੇ ਗਏ। ਉੱਤਰਾਖੰਡ 'ਚ 63 ਲੱਖ ਤੋਂ ਵੀ ਵੱਧ ਵੋਟਰ ਹਨ, ਜਿਥੇ ਸੱਤਾਧਾਰੀ ਭਾਜਪਾ ਦੀ ਕਾਂਗਰਸ ਨਾਲ ਸਿੱਧੀ ਟੱਕਰ ਹੈ। ਮੁੱਖ ਮੰਤਰੀ ਬੀ. ਸੀ ਖੰਡੂਰੀ, ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਅਤੇ ਵਿਧਾਨ ਸਭਾ ਦੇ ਸਪੀਕਰ ਹਰਬੰਸ ਕਪੂਰ ਉਨ੍ਹਾਂ ਵੋਟਰਾਂ 'ਚ ਸ਼ਾਮਿਲ ਸਨ, ਜਿਨ੍ਹਾਂ ਸਭ ਤੋਂ ਪਹਿਲਾਂ ਵੋਟ ਪਾਈ। ਇਨ੍ਹਾਂ ਚੋਣਾਂ 'ਚ ਖੰਡੂਰੀ (ਕੋਟਦਵਾਰ), ਨਿਸ਼ਾਂਕ (ਦੋਈਵਾਲਾ), ਵਿਰੋਧੀ ਧਿਰ ਦੇ ਨੇਤਾ ਹਰਕ ਸਿੰਘ ਰਾਵਤ (ਰੁਦਰਪਰਯਾਗ) ਅਤੇ ਸੂਬਾ ਕਾਂਗਰਸ ਪ੍ਰਧਾਨ ਯਸ਼ਪਾਲ ਆਰੀਆ (ਬਾਜਪੁਰ) ਤੋਂ ਚੋਣ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਬੀ ਐਸ ਚੁਫਾਲ, ਬਸਪਾ ਸੂਬਾ ਪ੍ਰਧਾਨ ਮੁਹੰਮਦ ਸ਼ਹਿਜ਼ਾਦ, ਉੱਤਰਾਖੰਡ ਰਕਸ਼ਾ ਮੋਰਚਾ ਦੇ ਮੁਖੀ ਜਨਰਲ (ਸੇਵਾਮੁਕਤ) ਟੀ. ਪੀ. ਐਸ. ਰਾਵਤ ਕੁੱਲ 788 ਉਮੀਦਵਾਰ ਕਿਸਮਤ ਅਜਮਾ ਰਹੇ ਹਨ ਅਤੇ ਮੁੱਖ ਦਾਅਵੇਦਾਰ ਪਾਰਟੀਆਂ ਕਾਂਗਰਸ ਤੇ ਭਾਜਪਾ ਸਾਰੀਆਂ 70 ਸੀਟਾਂ 'ਤੇ ਚੋਣ ਲੜ ਰਹੀਆਂ ਹਨ। ਮੌਜੂਦਾ ਵਿਧਾਨ ਸਭਾ 'ਚ ਭਾਜਪਾ ਕੋਲ 36, ਕਾਂਗਰਸ 20, ਬਸਪਾ, 8 ਅਤੇ ਯੂ ਕੇ. ਡੀ. ਕੋਲ ਤਿੰਨ ਸੀਟਾਂ ਹਨ, ਜਦਕਿ ਤਿੰਨ ਆਜ਼ਾਦ ਵਿਧਾਇਕ ਹਨ। ਸ੍ਰੀ ਖੰਡੂਰੀ ਜਿਹੜੇ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਨੇ ਕਿਹਾ ਕਿ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਅਰਾਮ ਨਾਲ ਸਰਕਾਰ ਬਣਾ ਲਵਾਂਗੇ ਫਿਰ ਵੀ ਫ਼ੈਸਲਾ ਲੋਕਾਂ ਨੇ ਕਰਨਾ ਹੈ। ਸੂਬੇ ਦੇ 13 ਜ਼ਿਲਿਆਂ 'ਚ 9800 ਚੋਣ ਬੂਥ ਬਣਾਏ ਗਏ ਸਨ। ਇਨ੍ਹਾਂ 'ਚੋਂ 1794 ਨੂੰ ਸੰਵੇਦਨਸ਼ੀਲ, ਜਦਕਿ 1252 ਅਤੀ ਸੰਵੇਦਨਸ਼ੀਲ ਚੋਣ ਕੇਂਦਰ ਐਲਾਨਿਆ ਗਿਆ ਹੈ। ਇਥੇ ਵੀ ਵੋਟਾਂ ਦੀ ਗਿਣਤੀ 6 ਮਾਰਚ ਨੂੰ ਹੋਵੇਗੀ।ਮੁੱਖ ਮੰਤਰੀ ਬੀ. ਸੀ ਖੰਡੂਰੀ, ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਤੇ ਸਪੀਕਰ ਹਰਬੰਸ ਕਪੂਰ ਸਮੇਤ 788 ਉਮੀਦਵਾਰਾਂ ਨੇ ਅਜ਼ਮਾਈ ਆਪਣੀ ਸਿਆਸੀ ਕਿਸਮਤ
ਦੇਹਰਾਦੂਨ ਵਿਚ ਵੋਟਾਂ ਪਾਉਣ ਲਈ ਔਰਤਾਂ ਦੀ ਲੱਗੀ ਕਤਾਰ ਦਾ ਦ੍ਰਿਸ਼।
ਫ਼ਿਰੋਜ਼ਪੁਰ ਦਿਹਾਤੀ ਹਲਕੇ 'ਚ ਚੱਲੀ ਗੋਲੀ,
ਇਕ ਨੌਜਵਾਨ ਦੀ ਮੌਤ
ਅਕਾਲੀ ਅਤੇ ਕਾਂਗਰਸੀ ਸਮਰਥਕਾਂ 'ਚ ਝੜਪ
ਫ਼ਿਰੋਜ਼ਪੁਰ, 30 ਜਨਵਰੀ- ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਪਿਆਰੇਆਣਾ ਅੰਦਰ ਵੋਟ ਪਾਉਣ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ 'ਚ ਗੋਲੀ ਚੱਲਣ ਅਤੇ ਤੇਜ਼ ਹਥਿਆਰਾਂ ਦੌਰਾਨ ਇਕ ਅਕਾਲੀ ਪੱਖੀ ਨੌਜਵਾਨ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਘਟਨਾ ਦਾ ਪਤਾ ਚਲਦੇ ਸਾਰ ਹੀ ਪੁਲਿਸ, ਵੱਡੀ ਤਦਾਦ 'ਚ ਪਿੰਡ ਪਿਆਰੇਆਣਾ ਪਹੁੰਚ ਕੇ ਹਾਲਾਤਾਂ 'ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵਿਧਾਨ ਸਭਾ ਚੋਣਾਂ ਦੌਰਾਨ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਤਿਕਾਰ ਕੌਰ ਗਹਿਰੀ ਅਤੇ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਚੋਣ ਮੈਦਾਨ ਵਿਚ ਜ਼ੋਰ-ਅਜਮਾਈ ਕਰ ਰਹੇ ਸਨ। ਪੁਲਿਸ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਪਿਆਰੇਆਣਾ ਵਿਖੇ ਅਕਾਲੀ ਅਤੇ ਕਾਂਗਰਸੀ ਸਮਰਥਕਾਂ ਵਿਚ ਵੋਟਾਂ ਪਾਉਣ ਨੂੰ ਲੈ ਕੇ ਖੜਕ ਗਈ, ਜਿਸ ਦੌਰਾਨ ਇਕ ਵਾਰ ਤਾਂ ਕਾਂਗਰਸੀ ਸਮਰਥਕ ਉਥੋਂ ਖਿਸਕ ਗਏ, ਜਿਸ ਦੌਰਾਨ 5 ਵਜੇ ਦੇ ਕਰੀਬ ਫਿਰ ਦੋਵੇਂ ਧਿਰਾਂ ਭਿੜ ਗਈਆਂ, ਜਿਸ ਦੌਰਾਨ ਡੁਬਈ ਤੋਂ ਆਏ ਅਕਾਲੀ ਪੱਖੀ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਅੱਜ ਹੀ ਜਲੰਧਰ ਤੋਂ ਵਾਪਿਸ ਆਇਆ ਸੀ, ਰੌਲਾ-ਰੱਪਾ ਸੁਣ ਕੇ ਹਾਲਾਤ ਦੇਖਣ ਗਿਆ ਤਾਂ ਚੱਲੀ ਗੋਲੀ ਦੌਰਾਨ ਨਿਸ਼ਾਨ ਸਿੰਘ ਉਮਰ ਕਰੀਬ 16-17 ਸਾਲ ਦੀ ਵੱਖੀ ਵਿਚ ਲੱਗੀ, ਜੋ ਉਸਦੇ ਆਰ-ਪਾਰ ਹੋ ਗਈ। ਇਸ ਦੌਰਾਨ ਦੋ ਵਿਅਕਤੀ ਜਸਬੀਰ ਸਿੰਘ ਅਤੇ ਲਖਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਮਿਸ਼ਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੌਰਾਨ ਨਿਸ਼ਾਨ ਸਿੰਘ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਜਾਂਚ ਜਾਰੀ ਸੀ। ਘਟਨਾ ਸਥਾਨ 'ਤੇ ਪਹੁੰਚੇ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਨੇ ਦੋਸ਼ ਲਗਾਏ ਕਿ ਕਾਂਗਰਸੀ ਉਮੀਦਵਾਰ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਆਦਿ ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਸ: ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਲਾਡੀ ਗਹਿਰੀ ਨੇ ਲੱਗੇ ਦੋਸ਼ਾਂ ਨੂੰ ਨਕਾਰਿਆ।

No comments:
Post a Comment