ਰੇਲ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ
ਬੁਢਲਾਡਾ, 31 ਜਨਵਰੀ - ਸਥਾਨਕ ਸ਼ਹਿਰ ਦੇ ਪਿੰਗਲਵਾੜਾ ਨਜ਼ਦੀਕ ਸਥਿਤ ਮਾਨਵ ਰਹਿਤ ਰੇਲਵੇ ਫਾਟਕ 'ਤੇ ਸ਼ਾਮ 5:50 ਵਜੇ ਰੇਲ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇੱਕ ਕਾਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸਾ ਏਨਾ ਜ਼ਬਰਦਸਤ ਸੀ ਕਿ ਕਾਰ ਦੇ ਟੁਕੜੇ ਹੋ ਗਏ। ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰਬਰ ਪੀ.ਬੀ.-31ਕੇ-0298 ਵਿਚ ਸਵਾਰ ਲਾਲਾ ਅਮਰਨਾਥ ਆਪਣੇ ਸਹਿਯੋਗੀ ਸੀਤਾ ਰਾਮ ਨਾਲ ਫੁਲੂਵਾਲਾ ਰੋਡ ਸਥਿਤ ਦੀਪਕ ਕਾਟਨ ਫੈਕਟਰੀ ਵੱਲ ਉਪਰੋਕਤ ਮਾਨਵ ਰਹਿਤ ਫਾਟਕ ਤੋਂ ਲੰਘ ਕੇ ਜਾ ਰਹੇ ਸੀ ਕਿ ਉਹ ਸ੍ਰੀ ਗੰਗਾ ਨਗਰ ਹਰਿਦਵਾਰ ਇੰਟਰਸਿਟੀ ਐਕਸਪ੍ਰੈੱਸ 114711 ਅੱਪ ਦੀ ਤੇਜ਼ ਰਫ਼ਤਾਰ ਦੀ ਲਪੇਟ ਵਿਚ ਆ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੋਡੇ ਫਾਟਕ 'ਤੇ ਫਾਟਕ ਲਗਵਾਇਆ ਜਾਵੇ। ਰੇਲਵੇ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਹੈ।
No comments:
Post a Comment