ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ
ਹੰਬੜਾਂ/ਭੂੰਦੜੀ, 31 ਜਨਵਰੀ -ਲੁਧਿਆਣਾ-ਸਿੱਧਵਾਂ ਬੇਟ ਮਾਰਗ 'ਤੇ ਪਿੰਡ ਆਲੀਵਾਲ ਲਾਗੇ ਅੱਜ ਸਵੇਰੇ ਕਾਰ ਸਵਾਰ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘੱਲ ਕਲਾਂ ਜ਼ਿਲ੍ਹਾ ਮੋਗਾ ਦੀ ਵਸਨੀਕ ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ (48) ਅਤੇ ਉਸ ਦਾ ਪੁੱਤਰ ਜਸਕੀਰਤ ਸਿੰਘ ਸਿੱਧੂ (24) ਕਾਰ ਨੰਬਰ ਪੀ.ਬੀ. 29 ਕੇ 5161 'ਚ ਸਵਾਰ ਹੋ ਕੇ ਪਿੰਡ ਵਲੀਪੁਰ ਕਲਾਂ (ਲੁਧਿ:) ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ। ਪਿੰਡ ਆਲੀਵਾਲ ਦੇ ਚੌਕ ਨੇੜੇ ਸੜਕ 'ਤੇ ਟੋਏ ਹੋਣ ਕਰਕੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਚਕਨਾਚੂਰ ਹੋ ਗਈ। ਲੋਕਾਂ ਨੇ ਦੇਵਿੰਦਰ ਕੌਰ ਅਤੇ ਜਸਕੀਰਤ ਸਿੰਘ ਨੂੰ ਕਾਰ ਦੀ ਬਾਰੀ ਤੋੜ ਕੇ ਬਾਹਰ ਕੱਢਿਆ, ਉਦੋਂ ਤੱਕ ਉਹ ਦੋਨੋਂ ਮਾਂ-ਪੁੱਤ ਦਮ ਤੋੜ ਚੁੱਕੇ ਸਨ।
No comments:
Post a Comment