Tuesday, 31 January 2012

ਕਾਂਗਰਸੀ ਉਮੀਦਵਾਰ ਦੇ ਪਤੀ ਸਮੇਤ ਅਨੇਕਾਂ ਖਿਲਾਫ਼ ਮਾਮਲਾ ਦਰਜ
ਫ਼ਿਰੋਜ਼ਪੁਰ, 31 ਜਨਵਰੀ - ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਪਿਆਰੇਆਣਾ ਵਿਖੇ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਸਮਰਥਕਾਂ 'ਚ ਬੀਤੇ ਦਿਨ ਹੋਈ ਲੜਾਈ 'ਚ ਚੱਲੀ ਗੋਲੀ ਦੌਰਾਨ ਅਕਾਲੀ ਪੱਖੀ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਕਰਕੇ ਪੁਲਿਸ ਨੇ ਕਾਂਗਰਸੀ ਉਮੀਦਵਾਰ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਸਮੇਤ 6 ਵਿਅਕਤੀਆਂ ਅਤੇ 10-12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬੀਤੀ ਸ਼ਾਮ ਨੂੰ ਪਿੰਡ ਪਿਆਰੇਆਣਾ ਵਿਖੇ ਅਕਾਲੀ ਅਤੇ ਕਾਂਗਰਸੀ ਸਮਰਥਕਾਂ 'ਚ ਜੰਮ ਕੇ ਲੜਾਈ ਹੋਈ ਸੀ, ਜਿਸ ਦੌਰਾਨ ਤੇਜ਼ ਹਥਿਆਰ ਅਤੇ ਗੋਲੀ ਵੀ ਚੱਲੀ ਸੀ, ਇਸ ਲੜਾਈ 'ਚ ਨਿਸ਼ਾਨ ਸਿੰਘ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਸਬੀਰ ਸਿੰਘ ਅਤੇ ਲਖਵਿੰਦਰ ਸਿੰਘ ਨਾਮੀਂ ਵਿਅਕਤੀ ਜ਼ਖ਼ਮੀ ਹੋ ਗਏ ਸਨ। ਐਸ.ਪੀ.ਡੀ. ਜਤਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਕੁੱਲਗੜ੍ਹੀ ਅੰਦਰ ਦਰਜ ਕੀਤੇ ਗਏ ਮੁਕੱਦਮੇ 'ਚ ਪੁਲਿਸ ਨੇ ਜਸਮੇਲ ਸਿੰਘ ਲਾਡੀ ਗਹਿਰੀ ਵਾਸੀ ਸ਼ਕੂਰ, ਮੰਦਰ ਭਾਊ ਵਾਸੀ ਖਿੱਪਾਂ ਵਾਲੀ ਜ਼ਿਲ੍ਹਾ ਮੁਕਤਸਰ, ਹੈਪੀ ਸ਼ੇਰਾ ਵਾਸੀ ਪਿੰਡ ਖੁੱਬਣ ਪੁਲਿਸ ਥਾਣਾ ਸਦਰ ਅਬੋਹਰ, ਰਾਜੂ ਪੁੱਤਰ ਕਸ਼ਮੀਰ ਵਾਸੀ ਕਮੱਗਰ, ਲਖਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ, ਕੰਵਲਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀਆਨ ਪਿਆਰੇਆਣਾ ਆਦਿ 11-12 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302, 307, 148, 149, ਆਈ.ਪੀ.ਸੀ. 25, 27, 54, 59 ਆਰਮਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।

No comments:

Post a Comment